ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ

by amanpreet sidhu

A man wearing a turban is squatting on the ground next to a tree.
Aman in his 20s, sunburnt and kneeling in his family’s farm.

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਪੁੱਛਦੇ।

ਪੋਹ ਦੀਆਂ ਠੰਡੀਆਂ ਰਾਤਾਂ ਵਿੱਚ

ਕਿਸਾਨ ਕਿਉਂ ਉੱਤਰ ਆਏ ਸੜਕਾਂ ਤੇ 

ਆਮ ਕਰਕੇ ਤਾਂ ਇਹ ਐਨੀ ਦਿਨੀਂ

ਦੇਸ਼ ਦੀ ਭੁੱਖ ਮਿਟਾਉਣ ਲਈ ਕਣਕਾਂ ਨੂੰ ਪਹਿਲਾ ਪਾਣੀ ਲਾਉਣ ਲਈ ਨਿਕਲ ਦਾ ਆ।

ਪਰ ਇਹ ਤਾਂ ਇੰਝ ਲੱਗਦੈ ਕਿ ਕਿਸੇ ਮਹਾਨ ਯਾਤਰਾ ਤੇ ਚੱਲੇ ਹੋਣ।

ਉਸ ਯਾਤਰਾ ਤੇ ਜਿੱਥੇ ਘਰ ਬੈਠਣਾ ਪਾਪ ਹੋਵੇ।

ਉਸ ਯਾਤਰਾ ਤੇ ਜੋ ਹਰ ਵਰਗ ਦੀ ਸਾਂਝੀ ਹੋਵੇ।

ਉਸ ਯਾਤਰਾ ਤੇ ਜੋ ਸਭ ਧਰਮਾਂ ਦੀ ਸਾਂਝੀ ਹੋਵੇ।

ਉਸ ਯਾਤਰਾ ਤੇ ਜਿੱਥੇ ਕਿਰਤ ਕਿਸਾਨੀ ਹੀ ਧਰਮ ਹੋਵੇ।

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਦੱਸਦੇ।

ਕੇ ਸਿਨੇਮਾ ਸਕੋਪ ਦੇ ਹਰੇ ਭਰੇ ਖੇਤਾਂ ਵਿੱਚ

ਪਤਾ ਨੀ, ਕਿੰਨੇ ਕਿਸਾਨਾਂ ਨੂੰ ਕਿੰਨੇ ਦਹਾਕੇ ਲੱਗ

ਗਏ ਰੰਗ ਭਰ ਦਿਆਂ ।

ਪਤਾ ਨੀ, ਕਿੰਨੇ ਪਾਟੇ ਹੱਥਾਂ ਦੀਆ ਵਿਆਈਆਂ ਬਣ ਗਈਆਂ ਖੇਤਾਂ

ਦੇ ਰਾਜੇ ਦੀ ਪਾਟੀ ਕਿਸਮਤ।

ਪਤਾ ਨੀ, ਕਿੰਨੇ ਪੈਰਾਂ ਨੇ ਮਿਦੀਆਂ

ਸੱਪਾਂ ਦੀਆਂ ਸਿਰੀਆਂ,

ਦੇਸ਼ ਦੀ ਭੁੱਖ ਮਿਟਾਉਣ ਲਈ।

ਪਤਾ ਨੀ, ਇੰਨਾ ਕਿਨੀਆਂ ਕਾਲੀਆਂ ਸਰਦ ਰਾਤਾਂ ਹੰਢਾਇਆ,

ਦੇਸ਼ ਦੇ ਉੱਜਵਲ ਭਵਿੱਖ ਲਈ।

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਦੱਸਦੇ ਕਿਸਾਨ ਦਾ ਹਾਲ।

ਕਿ ਇਸ ਭੋਲੇ ਨੂੰ ਸਮਝ ਨੀ ਸੀ ਆਉਂਦੀ,

ਖੂਨ ਨੂੰ ਪਸੀਨਾ ਕਰਨ ਤੇ ਵੀ,

ਖੇਤ ਜ਼ਹਿਰ ਕਿਉਂ ਉਗਲਣ ਲੱਗ ਪਏ।

ਕਿ ਇਸ ਭੋਲੇ ਨੂੰ ਸਮਝ ਨੀ ਸੀ ਆਉਂਦੀ,

ਕਿ ਮੇਰੇ ਪੁੱਤਾਂ ਹਿਸੇ ਹੀ ਕਿਉਂ ਆਈ,

ਖੇਤ ਤੇ ਸਰਹੱਦ ਦੀ ਰਾਖੀ।

ਕਿ ਇਸ ਭੋਲੇ ਨੂੰ ਸਮਝ ਨੀ ਸੀ ਆਉਂਦੀ,

ਕਿ ਨਵੇਂ ਵਪਾਰੀ ਕੱਫਨਾਂ ਚੋਂ ਵੀ

ਕਿਵੇਂ ਮੁਨਾਫਾ ਖੱਟ ਜਾਂਦੇ ਆ।

ਕਿ ਇਸ ਭੋਲੇ ਨੂੰ ਸਮਝ ਨੀ ਸੀ ਆਉਂਦੀ,

ਕਿ ਧੀ ਦੇ ਵਿਆਹ ਦਾ ਫਿਕਰ ਮੱਥੇ ਦੀਆਂ

ਝੁਰੜੀਆਂ ਕਿਉਂ ਡੂੰਘੀਆਂ ਕਰੀ ਜਾਂਦਾ।

ਕਿ ਇਸ ਭੋਲੇ ਨੂੰ ਸਮਝ ਨੀ ਸੀ ਆਉਂਦੀ,

ਕਿ ਕਰਜ਼ੇ ਵਾਲਾ ਫੰਨੀਅਰ,

ਉਸ ਨੂੰ ਹੀ ਕਿਉਂ ਬਾਰ ਬਾਰ ਡੰਗੀ ਜਾਂਦਾ।

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਦੱਸਦੇ।

ਇਸ ਬਾਰ ਇਸ ਨੂੰ ਨਵੀਆਂ ਪੁਰਾਣੀਆਂ 

ਚਾਲਾਂ ਦੀ ਸਮਝ ਲੱਗਦੀ ਆ,

ਇਸ ਬਾਰ ਆਪਣੀ ਧਰਤ ਮਾਂ ਨੂੰ ਨੀ ਵਿਕਣ

ਦਿੰਦਾ ਨਵੇਂ ਵਾਪਰੀਆਂ ਦੇ ਹੱਥ।

….ਤਾਂ ਦੱਸਦੇ

ਇਸ ਯਾਤਰਾ ਚੋਂ ਹੀ ਜਿਉਂਦੇ ਰਹਿਣ ਦੀ ਉਮੀਦ ਦਿਸਦੀ ਆ।

ਇਸ ਕਾਫਲੇ ਚੋਂ ਹੀ ਦਿਖਦਾ ਆਪਣੇ ਬੱਚਿਆਂ ਦਾ ਬੇਹਤਰ ਭਵਿੱਖ।

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਦੱਸਦੇ।

ਇਨਾਂ ਤਾਂ ਕਰ ਲਿਆ ਫੈਸਲਾ 

ਠੰਡੀਆਂ ਰਾਤਾਂ ਕੱਟਣ ਦਾ ਤਾਨਾਸ਼ਾਹ ਦੇ ਦਰ ਤੇ 

ਇਨਾਂ ਤਾਂ ਕਰ ਲਿਆ ਫੈਸਲਾ

ਸਿਰਫ ਜਿੱਤ ਕੇ ਹੀ ਮੁੜਨ ਦਾ।

ਜੇ ਮੇਰੇ ਖੇਤਾਂ ਦੇ ਦਰੱਖਤ ਗੱਲ ਕਰ ਸਕਦੇ,

ਤਾਂ ਦੱਸਦੇ।

ਇਨਾਂ ਤਾਂ ਕਰ ਲਿਆ ਫੈਸਲਾ 

ਸਿਰਫ ਜਿੱਤ ਕੇ ਹੀ ਮੁੜਨ ਦਾ।

ਸਿਰਫ ਤੇ ਸਿਰਫ ਜਿੱਤ ਕੇ ਹੀ ਮੁੜਨ ਦਾ।

If the Trees on my Farmlands Could Speak

translation by pukhraj sidhu

5 people pose under trees and in front of a farm
Aman, his brother, and their cousins. Circa 1999.
5 adults and 2 children stand in front of a farm.
Aman and his family, circa 1999.
If the trees on my farmlands could speak,
then they would ask
In the bitter cold nights of ਪੋਹ,
Why are these kisaan marching down the roads
Instead of watering the season’s first crop
to provide for their fellow countryfolk?
Perhaps they are setting off on a pilgrimage.
A pilgrimage in which staying home is a sin,
a pilgrimage that belongs to every religion,
To all of society.
If the trees on my farmlands could speak,
then they would tell you
about the generations of farmers it took to
nourish today’s lush green Bollywood backdrops.
About all the hands that have been calloused over,
the fate lines that have been tampered with and torn,
to paint those picture-perfect sceneries.
They would tell you about the corporate world that disrupted their rhyme of life.
Contaminated their land in the name of a green revolution,
polluted their air in the name of industrialization,
and poisoned their waters in the name of evolution.
If the trees on my farmlands could speak,
Then they would tell you about a farmer who has had enough.
About a kisaan who refuses to let his motherland be bought out and tampered with.
This pilgrimage has given him hope,
shown him a better future for his children,
a better future for his country.
If the trees on my farmlands could walk,
then they too would uproot themselves
to protest at the doorstep of a totalitarian government.
They too would refuse to return home
without winning this fight.
Without winning this fight.
Portrait of Aman

Amanpreet Singh Sidhu (he/him)

Aman was raised on his family’s farm in Punjab, India where he grew up immersed in kheti. 20 years ago, Aman became the first in his family to leave his ancestral land and immigrate to North America. He wrote this piece in response to the ongoing Indian Farmers’ Protest. His daughter Pukhraj is an ABCD (American-Born Confused Desi) who studies Human Centered Design & Engineering at the University of Washington. She penned the translation alongside her father – and learned more about his youth in the process.